ਜਨਮ ਦਿਹਾੜਾ ਮਾਤਾ ਸਾਹਿਬ ਕੌਰ ਜੀ
ਕਥਾ ਇਉਂ ਤੁਰਦੀ ਹੈ ਰਾਜਾ ਸਤਸਿੰਧ ਜਿਸ ਦਾ ਮੇਲ ਸੱਚ ਨਾਲ ਹੋਇਆ ਸੀ। ਜਿਸ ਨੂੰ ਦੇਵਤਿਆਂ ਨੇ ਚੌਦਾਂ ਲੋਕਾਂ ਦਾ ਰਾਜ ਬਖਸ਼ਿਆ ਸੀ| ਉਸ ਸਮੇਂ ਰਾਜੇ ਦਾ ਯੁੱਧ ਇਕ ਬਲੀ ਦੈਂਤ ਦੀਰਘਗ਼ਾੜ ਨਾਲ ਹੋਇਆ| ਇਹ ਯੁੱਧ ਤਕਰੀਬਨ ਹਜਾਰ ਸਾਲ ਤਕ ਚਲਿਆ ਇਨ੍ਹਾਂ ਸੂਰਬੀਰਾਂ ਦੇ ਜੰਗ ਚੋਂ ਇਕ ਸ਼ਕਤੀ ਰੂਪ ਇਸਤ੍ਰੀ ਪੈਦਾ ਹੋਈ ਜਿਸ ਦਾ ਨਾਂ ਦੁੱਲੋ ਦੇਈ ਸੀ।
ਉਸ ਨੇ ਪਰਮੇਸ਼ਰ ਦੇ ਚਰਨਾਂ ਚ ਪਰਮੇਸ਼ਰ ਨਾਲ ਵਿਆਹ ਕਰਨ ਦੀ ਇੱਛਾ ਜਤਾਈ ਪਰਮੇਸ਼ਰ ਨੇ ਕਿਹਾ ਮੇਰੇ ਨਾਲ ਤੇਰਾ ਸੰਜੋਗ ਤਾਹੀਂ ਬਣ ਸਕਦਾ ਹੈ ਜੇਕਰ ਤੂੰ ਸਵਾਸਦੀਰਘ ਦੈਂਤ ਨੂੰ ਮਾਰ ਮੁਕਾਵੇ।
ਦੁੱਲੋ ਦੇਈ ਪਤੀ ਪਰਮੇਸ਼ਰ ਨੂੰ ਪਾਉਣ ਦੀ ਚਾਹਨਾ ਨਾਲ ਹੱਥ ਵਿਚ ਸ਼ਸਤਰ ਧਾਰਨ ਕਰਕੇ ਦੈਂਤ ਦਾ ਨਾਸ਼ ਕਰਨ ਲੱਗੀ ਪਰ ਇਹ ਦੈਂਤ ਬਹੁਤ ਬਲੀ ਸੀ ਇਹ ਜਿੰਨੇ ਸਾਹ ਲੈਂਦਾ ਸੀ ਉਨ੍ਹੇਂ ਦੈਂਤ ਹੋਰ ਪੈਦਾ ਹੋ ਜਾਂਦੇ ਸੀ।
ਦੁੱਲੋ ਦੇਈ ਨੇ ਅੰਤ ਪਰਮਾਤਮਾ ਦੇ ਚਰਨਾਂ ਚ ਅਰਦਾਸ ਕੀਤੀ ਕਿ ਆਪਜੀ ਆਪ ਇਸ ਦੈਂਤ ਨੂੰ ਮਾਰ ਮੁਕਾਓ।
ਪਰਮਾਤਮਾ ਮਹਾਕਾਲ ਦਾ ਰੂਪ ਧਾਰ ਕੇ ਇਸ ਲੋਕ ਤੇ ਆਏ।
ਮਹਾਕਾਲ ਸਰੂਪ ਪਰਮਾਤਮਾ ਦੇ ਉਸ ਰੂਪ ਨੂੰ ਕਹਿੰਦੇ ਹਨ ਜਿਸ ਵਿਚ ਉਹ ਹੱਥ ਵਿਚ ਸ਼ਸਤਰ ਧਾਰਨ ਕਰ ਕੇ ਵੈਰੀਆਂ ਦਾ ਖਾਤਮਾ ਕਰਦਾ ਹੈ।
ਆਪਣੇ ਸੇਵਕ ਦੀ ਅਰਦਾਸ ਸੁਣਕੇ ਮਹਾਕਾਲ ਸਰੂਪ ਨੇ ਦੈਂਤਾ ਨੂੰ ਮਾਰਨਾ ਸ਼ੁਰੂ ਕੀਤਾ ਅੰਤ ਦੈਂਤਾ ਦਾ ਲਹੂ ਪੀਣ ਦੀ ਸੇਵਾ ਕਾਲੀ ਦੀ ਲਾਈ ਗਈ। ਮਹਾਕਾਲ ਵੈਰੀਆਂ ਨੂੰ ਵੱਢਦੇ ਰਹੇ ਤੇ ਕਾਲੀ ਲਹੂ ਪੀਂਦੀ ਰਹੀ ਤਾਂ ਜੋ ਦੈਂਤ ਹੋਰ ਨਾ ਪੈਦਾ ਹੋ ਜਾਣ।
ਅੰਤ ਮਹਾਕਾਲ ਦਾ ਯੁੱਧ ਚ ਪ੍ਰਤਾਪ ਵੇਖ ਕੇ ਜਿੰਦਗੀਂ ਅਤੇ ਮੌਤ ਦੇ ਮੰਨੇ ਜਾਂ ਵਾਲੇ ਦੇਵਤੇ ਬ੍ਰਹਮਾ ਅਤੇ ਸ਼ਿਵਜੀ ਭੈਭੀਤ ਹੋ ਕੇ ਸਨਿਆਸੀ ਬਣ ਗਏ।
ਅੰਤ ਮਹਾਕਾਲ ਦਾ ਸਾਮ੍ਹਣਾ ਸਵਸਦੀਰਘ ਦੈਂਤ ਨਾਲ ਹੋਇਆ ਦੈਂਤ ਦਾ ਐਨਾ ਮਾੜਾ ਹਾਲ ਜੰਗ ਚ ਹੋਇਆ ਕੀ ਉਸਦੀ ਅੱਖਾਂ ਕੱਢ ਕੇ ਗਿਧ ਲੈ ਗਏ, ਪਰ ਉਸ ਸੂਰਬੀਰ ਨੇ ਤਾਂ ਵੀ ਹਾਰ ਨਾ ਮੰਨੀ ਅੰਤ ਮਹਾਕਾਲ ਰੋਹ ਚ ਆਏ ਪਹਿਲਾਂ ਤੀਰਾਂ ਨਾਲ ਉਸ ਦੈਂਤ ਦਾ ਮੱਥਾ ਪਾੜਿਆ ਤੀਰਾਂ ਨਾਲ ਉਸਦਾ ਘੋੜਾ ਚਿੱਤ ਕੀਤਾ ਫਿਰ ਤੀਰ ਨਾਲ ਉਸ ਦੈਂਤ ਦੀ ਮੁੰਡੀ ਕੱਟ ਦਿੱਤੀ ਤੇ ਉਸਦਾ ਸਰਵਨਾਸ਼ ਕੀਤਾ।
ਦੁੱਲੋ ਦੇਈ ਨੇ ਮਹਾਕਾਲ ਨੂੰ ਬੇਨਤੀ ਕੀਤੀ ਦੈਂਤ ਦਾ ਨਾਸ਼ ਹੋਇਆ ਹੈ ਹੁਣ ਮੈਨੂੰ ਜੀਵ ਇਸਤਰੀ ਰੂਪ ਵਿਚ ਸਵੀਕਾਰ ਕਰੋ ਮਹਾਕਾਲ ਜੀ ਨੇ ਮੁਸਕੁਰਾਉਂਦੇ ਹੋਏ ਕਿਹਾ ਕਿ ਮੈਂ ਤੁਹਾਨੂੰ ਤਾਂ ਸਵੀਕਾਰ ਕਰਦਾ ਜੇਕਰ ਤੁਸੀ ਆਪ ਦੈਂਤ ਨੂੰ ਮਾਰਦੇ ਪਰ ਇਸ ਨੂੰ ਤਾਂ ਮੈਂ ਮਾਰਿਆ ਹੈ।
ਦੁੱਲੋ ਦੇਈ ਨਿਮਰਤਾ ਚ ਆਈ ਤੇ ਕਹਿਣ ਲੱਗੀ ਸਭ ਕੁਝ ਕਰਨ ਵਾਲੇ ਆਪ ਜੀ ਖੁਦ ਹੋ।
ਦੁੱਲੋ ਦੀ ਨਿਮਰਤਾ ਤੇ ਮਹਾਕਾਲ ਪ੍ਰਸੰਨ ਹੋਏ ਤੇ ਕਹਿਣ ਲੱਗੇ ਸਮਾ ਆਵੇਗਾ ਗੁਰੂ ਨਾਨਕ ਦੇਵ ਜੀ ਦੀ ਗੱਦੀ ਤੇ ਅਸੀ ਬਿਰਾਜਮਾਨ ਹੋਵਾਂਗੇ ਤੇ ਫਿਰ ਤੁਹਾਨੂੰ ਸਵੀਕਾਰ ਕਰਾਂਗੇ।
ਉਹ ਦੁੱਲੋ ਦੇਵੀ ਕੋਈ ਹੋਰ ਨਹੀਂ ਖਾਲਸੇ ਦੀ ਮਾਤਾ ਸਾਹਿਬ ਕੌਰ ਸੀ ਤੇ ਮਹਾਕਾਲ ਗੁਰੂ ਗੋਬਿੰਦ ਸਿੰਘ ਜੀ ਸਨ।
ਮਾਤਾ ਸਾਹਿਬ ਦੇਵਾਂ ਦਾ ਪਿਤਾ ਗੁਰੂ ਗੋਬਿੰਦ ਸਾਹਿਬ ਜੀ ਨਾਲ ਰਿਸ਼ਤਾ ਜੀਵ ਰੂਪ ਇਸਤ੍ਰੀ ਦਾ ਪ੍ਰਭੂ ਪਤੀ ਨਾਲ ਰਿਸ਼ਤੇ ਦਾ ਇਕ ਪਰਤਖ ਪਰਮਾਣ ਹੈ।
ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖੁਦ ਇਸ ਕਥਾ ਦਾ ਬਿਆਨ ਆਪਣੀ ਰਚਨਾ ਬਚਿੱਤਰ ਨਾਟਕ ਦੇ ਅੰਤਿਮ ਚਰਿਤਰ ਚ ਕੀਤਾ ਹੈ।
Katha link 🔗 https://youtu.be/jLKjWCWxHzo?si=qGu228A2NUZ5zYk8
Comments
Post a Comment