ਪ੍ਰਕਾਸ਼ ਸ਼੍ਰੀ ਗੁਰੂ ਨਾਨਕ ਦੇਵ ਜੀ
ਸੁਣੀ ਪੁਕਾਰਿ ਦਾਤਾਰ ਪ੍ਰਭੁ ਗੁਰੁ ਨਾਨਕ ਜਗ ਮਾਹਿ ਪਠਾਇਆ।।
ਧਰਤੀ ਦੀ ਦਰਦ ਭਰੀ ਪੁਕਾਰ ਸੁਣਕੇ ਗੁਰੂ ਨਾਨਕ ਦੇਵ ਜੀ ਨੇ ਇਸ ਮਾਤਲੋਕ ਵਿਚ ਅਵਤਾਰ ਧਾਰਿਆ।
ਕਲਜੁਗ ਨੇ ਆਪਣਾ ਪ੍ਰਭਾਵ ਪਾਇਆ ਲੋਕਾਈ ਵਿਚ ਮੰਨੇ ਜਾਣ ਵਾਲੇ ਚਾਰ ਵਰਨ ਬ੍ਰਾਹਮਣ,ਖਤ੍ਰੀ ,ਸੂਦਰ ਤੇ ਵੈਸ਼ ਆਪਣਾ ਧਰਮ ਭੁੱਲ ਕੇ ਬਹਿ ਗਏ ਬ੍ਰਾਹਮਣ ਜਿਨ੍ਹਾਂ ਦਾ ਧਰਮ ਦੁਨੀਆਂ ਨੂੰ ਸਿੱਧੇ ਰਾਹੇ ਪਾਉਣਾ ਸੀ ਉਹ ਆਪ ਵੇਦਾਂ ਦੇ ਗਿਆਨ ਨੂੰ ਕੇਵਲ ਆਪਣੇ ਢਿੱਡ ਪਾਲਣ ਲਈ ਵਰਤਣ ਲੱਗੇ ਛੱਤਰੀ ਜਿਨ੍ਹਾਂ ਦਾ ਧਰਮ ਹੱਕ ਸੱਚ ਲਈ ਲੜਨਾ ਸੀ ਉਹ ਹਥਿਆਰ ਤਿਆਗ ਕੇ ਬਹਿ ਗਏ
ਲੋਕਾਈ ਚ ਧਰਮ ਖਤਮ ਹੁੰਦਾ ਜਾ ਰਿਹਾ ਸੀ ਮਨੁੱਖਾਂ ਜੀਵਨ ਸਫਲ ਕਰਨ ਦਾ ਰਾਹ ਲੋਕਾਈ ਨੂੰ ਕੋਈ ਨਹੀਂ ਦਸ ਰਿਹਾ ਸੀ।
ਧਰਤੀ ਤੇ ਪਾਪ ਬਹੁਤ ਵਧ ਗਿਆ ਸੀ। ਧਰਤੀ ਨੇ ਪਰਮਾਤਮਾ ਨੂੰ ਬੇਨਤੀ ਕੀਤੀ ਆਪਣਾ ਧਰਮ ਹੁਣ ਆਪ ਦ੍ਰਿੜ੍ਹ ਕਰਵਾਓ।
ਇਹ ਅਰਦਾਸ ਪਰਮਾਤਮਾ ਤਕ ਪਹੁੰਚੀ ਹੁਣ ਸਵਾਲ ਇਹ ਸੀ ਕਿ ਰੱਬ ਨੂੰ ਦੁਨੀਆ ਚ ਆਉਣ ਲਈ ਕੁੱਖ ਵੀ ਮਾਂ ਵਰਗੀ ਚਾਹੀਦੀ ਸੀ।
ਕਯੋਂ ਗੁਰੂ ਨਾਨਕ ਸਾਹਿਬ ਨੇ ਧਰਤੀ ਤੇ ਆਉਣ ਲਈ ਮਾਤਾ ਤ੍ਰਿਪਤਾ ਦੀ ਕੁੱਖ ਨੂੰ ਚੁਣਿਆ?
ਗੁਰੂ ਨਾਨਕ ਦੇਵ ਜੀ ਦੇ ਦਾਦਾ ਜੀ ਭਾਈ ਸ਼ਿਵਰਾਮ ਜੀ ਆਪਣੀ ਪਤਨੀ ਬਨਾਰਸੀ ਦੇਵੀ ਨਾਲ ਇਕ ਪਰਮਾਤਮਾ ਦੀ ਭਗਤੀ ਪ੍ਰਤੀਦਿਨ ਕਰਦੇ ਸੀ ਕਹਿੰਦੇ ਹਨ ਕਿ ਭਾਈ ਸ਼ਿਵਰਾਮ ਕਈ ਜਨਮਾਂ ਤੋਂ ਪਰਮਾਤਮਾ ਦੀ ਭਗਤੀ ਕਰਦੇ ਆ ਰਹੇ ਸਨ
ਇਕ ਦਿਨ ਭਾਈ ਸ਼ਿਵਰਾਮ ਜੀ ਦੇ ਮਨ ਵਿਚ ਆਇਆ ਜੇਕਰ ਕੋਈ ਮੇਰਾ ਚੰਗਾ ਕਰਮ ਹੋਵੇ ਮੇਰੇ ਉੱਤੇ ਵੀ ਪ੍ਰਸੰਨ ਹੋਵੇ ਤੇ ਮੇਰੇ ਘਰ ਵਿਸ਼ਨੂੰ ਵਰਗਾ ਪੁੱਤਰ ਪੈਦਾ ਹੋਵੇ ਸ਼ਿਵਰਾਮ ਜੀ ਹੋਰ ਪ੍ਰੇਮ ਵਿਚ ਆਉਂਦੇ ਹਨ ਤੇ ਸੋਚਦੇ ਹਨ ਪਰਮਾਤਮਾ ਨੇ ਕਿਵੇਂ ਨੀਵੀਂ ਜਾਤੀਆਂ ਵਾਲੇ ਮਛਿੰਦ੍ਰ ਤੇ ਕਿਰਪਾ ਕੀਤੀ ਉਹ ਪਰਮਾਤਮਾ ਮੇਰੇ ਤੇ ਕਿਰਪਾ ਕਿਉਂ ਨਹੀਂ ਕਰਨਗੇ।
ਕਹਿੰਦੇ ਹਨ ਉਹ ਦਿਨ ਆ ਗਿਆ ਬਾਬਾ ਸ਼ਿਵਰਾਮ ਜੀ ਦੇ ਘਰ ਭਗਤੀ ਭਾਵ ਵਾਲੇ ਬਾਬਾ ਕਾਲੂ ਜੀ ਨੇ ਜਨਮ ਲਿਆ ਬਾਬਾ ਕਾਲੂ ਜੀ ਆਪਣੇ ਪਿਤਾ ਵਾਂਗੂੰ ਹੀ ਇਕ ਪਰਮਾਤਮਾ ਦਾ ਆਰਾਧਨ ਕਰਦੇ ਸੀ ਬਾਬਾ ਕਾਲੂ ਜੀ ਦਾ ਵਿਆਹ ਮਾਤਾ ਤ੍ਰਿਪਤਾ ਜੀ ਨਾਲ ਹੋਇਆ ਮਾਤਾ ਜੀ ਬੜੇ ਸੁਸ਼ੀਲ ਸੁਭਾਅ ਦੇ ਸਨ ਅਤੇ ਇਕ ਪਰਮਾਤਮਾ ਨੂੰ ਹਿਰਦੇ ਚ ਵਸਾ ਕੇ ਰਖਦੇ ਸਨ।
ਸ਼ਿਵਰਾਮ ਜੀ ਦੇ ਬੇਨਤੀ ਤੇ ਬਾਬਾ ਕਾਲੂ ਜੀ ਅਤੇ ਮਾਤਾ ਤ੍ਰਿਪਤਾ ਜੀ ਦੀ ਭਗਤੀ ਤੇ ਪ੍ਰਸੰਨ ਹੋਕੇ ਪਰਮਾਤਮਾ ਨੇ ਮਾਤਾ ਤ੍ਰਿਪਤਾ ਜੀ ਦੀ ਕੁੱਖ ਚ ਪ੍ਰਵੇਸ਼ ਕੀਤਾ।
ਕਹਿੰਦੇ ਹਨ ਉਸ ਸਮੇਂ ਤਲਵੰਡੀ ਵਿਖੇ ਬੜਾ ਭਾਰੀ ਮੀਂਹ ਪਿਆ ਜਿਵੇਂ ਅਸੀ ਤਿਉਹਾਰਾਂ ਤੇ ਘਰ ਦੀ ਸਫਾਈ ਕਰਦੇ ਹਾਂ ਇਸੇ ਤਰਾਂ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਧਾਰਨ ਵਾਲੇ ਸਥਾਨ ਦੀ ਪੂਰੀ ਸਫਾਈ ਕੁਦਰਤ ਵੱਲੋਂ ਕੀਤੀ ਗਈ।
ਕੁਝ ਸਮੇਂ ਪਹਿਲਾਂ ਹੀ ਮਾਤਾ ਜੀ ਨੇ ਸਾਰੇ ਗਹਿਣੇ ਤਿਆਗ ਦਿੱਤੇ ਤੇ ਸਾਦਾ ਜੀਵਨ ਜੀਉਣ ਲਗੇ। ਬਨਸਪਤੀ ਖਿੜ ਗਈ ਜਿਵੇਂ ਧਰਤੀ ਦੇ ਪਿਤਾ ਗੁਰੂ ਨਾਨਕ ਦੇਵ ਜੀ ਦਾ ਸਵਾਗਤ ਕਰ ਰਹੇ ਹੋਣ।
ਮਾਤਾ ਤ੍ਰਿਪਤਾ ਜੀ ਜਿਸ ਅਸਥਾਨ ਤੇ ਬਹਿ ਜਾਂਦੇ ਸੀ ਉਥੇ ਕੁਦਰਤੀ ਮਹਿਕਾਂ ਉੱਠਣ ਲੱਗ ਜਾਂਦੀਆਂ ਸੀ। ਅੰਤ ਉਹ ਭਾਗਾਂ ਭਰਿਆ ਦਿਨ ਆ ਗਿਆ ਜਦੋਂ ਗੁਰੂ ਨਾਨਕ ਪਾਤਸ਼ਾਹ ਨੇ ਧਰਤੀ ਤੇ ਅਵਤਾਰ ਧਾਰਨਾ ਸੀ ਕੱਤਕ ਦੀ ਪੂਰਨਮਾਸ਼ੀ ਵਾਲੇ ਦਿਨ ਗੁਰੂ ਨਾਨਕ ਪਾਤਸ਼ਾਹ ਨੇ ਮਾਤਾ ਤ੍ਰਿਪਤਾ ਜੀ ਦੀ ਕੁੱਖੋਂ ਅਵਤਾਰ ਧਾਰਿਆ।
Comments
Post a Comment