Posts

Showing posts from November, 2025

ਜਨਮ ਦਿਹਾੜਾ ਮਾਤਾ ਸਾਹਿਬ ਕੌਰ ਜੀ

 ਕਥਾ ਇਉਂ ਤੁਰਦੀ ਹੈ ਰਾਜਾ ਸਤਸਿੰਧ ਜਿਸ ਦਾ ਮੇਲ ਸੱਚ ਨਾਲ ਹੋਇਆ ਸੀ। ਜਿਸ ਨੂੰ ਦੇਵਤਿਆਂ ਨੇ ਚੌਦਾਂ ਲੋਕਾਂ ਦਾ ਰਾਜ ਬਖਸ਼ਿਆ ਸੀ| ਉਸ ਸਮੇਂ ਰਾਜੇ ਦਾ ਯੁੱਧ ਇਕ ਬਲੀ ਦੈਂਤ ਦੀਰਘਗ਼ਾੜ ਨਾਲ ਹੋਇਆ| ਇਹ ਯੁੱਧ ਤਕਰੀਬਨ  ਹਜਾਰ ਸਾਲ ਤਕ ਚਲਿਆ  ਇਨ੍ਹਾਂ ਸੂਰਬੀਰਾਂ ਦੇ ਜੰਗ ਚੋਂ ਇਕ ਸ਼ਕਤੀ  ਰੂਪ ਇਸਤ੍ਰੀ ਪੈਦਾ ਹੋਈ ਜਿਸ ਦਾ ਨਾਂ ਦੁੱਲੋ ਦੇਈ ਸੀ। ਉਸ ਨੇ ਪਰਮੇਸ਼ਰ ਦੇ ਚਰਨਾਂ ਚ ਪਰਮੇਸ਼ਰ ਨਾਲ ਵਿਆਹ ਕਰਨ ਦੀ ਇੱਛਾ ਜਤਾਈ ਪਰਮੇਸ਼ਰ ਨੇ ਕਿਹਾ ਮੇਰੇ ਨਾਲ ਤੇਰਾ ਸੰਜੋਗ ਤਾਹੀਂ ਬਣ ਸਕਦਾ ਹੈ ਜੇਕਰ ਤੂੰ ਸਵਾਸਦੀਰਘ ਦੈਂਤ ਨੂੰ ਮਾਰ ਮੁਕਾਵੇ। ਦੁੱਲੋ ਦੇਈ ਪਤੀ ਪਰਮੇਸ਼ਰ ਨੂੰ ਪਾਉਣ ਦੀ ਚਾਹਨਾ ਨਾਲ ਹੱਥ ਵਿਚ ਸ਼ਸਤਰ ਧਾਰਨ ਕਰਕੇ ਦੈਂਤ ਦਾ ਨਾਸ਼ ਕਰਨ ਲੱਗੀ ਪਰ ਇਹ ਦੈਂਤ ਬਹੁਤ ਬਲੀ ਸੀ ਇਹ ਜਿੰਨੇ ਸਾਹ ਲੈਂਦਾ ਸੀ ਉਨ੍ਹੇਂ ਦੈਂਤ ਹੋਰ ਪੈਦਾ ਹੋ ਜਾਂਦੇ ਸੀ। ਦੁੱਲੋ ਦੇਈ ਨੇ ਅੰਤ ਪਰਮਾਤਮਾ ਦੇ ਚਰਨਾਂ ਚ ਅਰਦਾਸ ਕੀਤੀ ਕਿ ਆਪਜੀ ਆਪ ਇਸ ਦੈਂਤ ਨੂੰ ਮਾਰ ਮੁਕਾਓ। ਪਰਮਾਤਮਾ ਮਹਾਕਾਲ ਦਾ ਰੂਪ ਧਾਰ ਕੇ ਇਸ ਲੋਕ ਤੇ ਆਏ। ਮਹਾਕਾਲ ਸਰੂਪ ਪਰਮਾਤਮਾ ਦੇ ਉਸ ਰੂਪ ਨੂੰ ਕਹਿੰਦੇ ਹਨ ਜਿਸ ਵਿਚ ਉਹ ਹੱਥ ਵਿਚ ਸ਼ਸਤਰ ਧਾਰਨ ਕਰ ਕੇ ਵੈਰੀਆਂ ਦਾ ਖਾਤਮਾ ਕਰਦਾ ਹੈ। ਆਪਣੇ ਸੇਵਕ ਦੀ ਅਰਦਾਸ ਸੁਣਕੇ ਮਹਾਕਾਲ ਸਰੂਪ ਨੇ ਦੈਂਤਾ ਨੂੰ ਮਾਰਨਾ ਸ਼ੁਰੂ ਕੀਤਾ ਅੰਤ ਦੈਂਤਾ ਦਾ ਲਹੂ ਪੀਣ ਦੀ ਸੇਵਾ ਕਾਲੀ ਦੀ ਲਾਈ ਗਈ। ਮਹਾਕਾਲ ਵੈਰੀਆਂ ਨੂੰ ਵੱਢਦੇ ਰਹੇ ਤੇ ਕਾਲੀ ਲਹੂ ਪੀਂਦੀ...