Posts

Showing posts from October, 2025

ਪ੍ਰਕਾਸ਼ ਸ਼੍ਰੀ ਗੁਰੂ ਨਾਨਕ ਦੇਵ ਜੀ

 ਸੁਣੀ ਪੁਕਾਰਿ ਦਾਤਾਰ ਪ੍ਰਭੁ ਗੁਰੁ ਨਾਨਕ ਜਗ ਮਾਹਿ ਪਠਾਇਆ।। ਧਰਤੀ ਦੀ ਦਰਦ ਭਰੀ ਪੁਕਾਰ ਸੁਣਕੇ ਗੁਰੂ ਨਾਨਕ ਦੇਵ ਜੀ ਨੇ ਇਸ ਮਾਤਲੋਕ ਵਿਚ ਅਵਤਾਰ ਧਾਰਿਆ। ਕਲਜੁਗ ਨੇ ਆਪਣਾ ਪ੍ਰਭਾਵ ਪਾਇਆ ਲੋਕਾਈ ਵਿਚ ਮੰਨੇ ਜਾਣ ਵਾਲੇ ਚਾਰ ਵਰਨ ਬ੍ਰਾਹਮਣ,ਖਤ੍ਰੀ ,ਸੂਦਰ ਤੇ ਵੈਸ਼ ਆਪਣਾ ਧਰਮ ਭੁੱਲ ਕੇ ਬਹਿ ਗਏ ਬ੍ਰਾਹਮਣ ਜਿਨ੍ਹਾਂ ਦਾ ਧਰਮ ਦੁਨੀਆਂ ਨੂੰ ਸਿੱਧੇ ਰਾਹੇ ਪਾਉਣਾ ਸੀ ਉਹ ਆਪ ਵੇਦਾਂ ਦੇ ਗਿਆਨ ਨੂੰ ਕੇਵਲ ਆਪਣੇ ਢਿੱਡ ਪਾਲਣ ਲਈ ਵਰਤਣ ਲੱਗੇ ਛੱਤਰੀ ਜਿਨ੍ਹਾਂ ਦਾ ਧਰਮ ਹੱਕ ਸੱਚ ਲਈ ਲੜਨਾ ਸੀ ਉਹ ਹਥਿਆਰ ਤਿਆਗ ਕੇ ਬਹਿ ਗਏ ਲੋਕਾਈ ਚ ਧਰਮ ਖਤਮ ਹੁੰਦਾ ਜਾ ਰਿਹਾ ਸੀ ਮਨੁੱਖਾਂ ਜੀਵਨ ਸਫਲ ਕਰਨ ਦਾ ਰਾਹ ਲੋਕਾਈ ਨੂੰ ਕੋਈ ਨਹੀਂ ਦਸ ਰਿਹਾ ਸੀ। ਧਰਤੀ ਤੇ ਪਾਪ ਬਹੁਤ ਵਧ ਗਿਆ ਸੀ। ਧਰਤੀ ਨੇ ਪਰਮਾਤਮਾ ਨੂੰ ਬੇਨਤੀ ਕੀਤੀ ਆਪਣਾ ਧਰਮ ਹੁਣ ਆਪ ਦ੍ਰਿੜ੍ਹ ਕਰਵਾਓ। ਇਹ ਅਰਦਾਸ ਪਰਮਾਤਮਾ ਤਕ ਪਹੁੰਚੀ ਹੁਣ ਸਵਾਲ ਇਹ ਸੀ ਕਿ ਰੱਬ ਨੂੰ ਦੁਨੀਆ ਚ ਆਉਣ ਲਈ ਕੁੱਖ ਵੀ ਮਾਂ ਵਰਗੀ ਚਾਹੀਦੀ ਸੀ। ਕਯੋਂ ਗੁਰੂ ਨਾਨਕ ਸਾਹਿਬ ਨੇ ਧਰਤੀ ਤੇ ਆਉਣ ਲਈ ਮਾਤਾ ਤ੍ਰਿਪਤਾ ਦੀ ਕੁੱਖ ਨੂੰ ਚੁਣਿਆ? ਗੁਰੂ ਨਾਨਕ ਦੇਵ ਜੀ ਦੇ ਦਾਦਾ ਜੀ ਭਾਈ ਸ਼ਿਵਰਾਮ ਜੀ ਆਪਣੀ ਪਤਨੀ ਬਨਾਰਸੀ ਦੇਵੀ ਨਾਲ ਇਕ ਪਰਮਾਤਮਾ ਦੀ ਭਗਤੀ ਪ੍ਰਤੀਦਿਨ ਕਰਦੇ ਸੀ ਕਹਿੰਦੇ ਹਨ ਕਿ ਭਾਈ ਸ਼ਿਵਰਾਮ ਕਈ ਜਨਮਾਂ ਤੋਂ ਪਰਮਾਤਮਾ ਦੀ ਭਗਤੀ ਕਰਦੇ ਆ ਰਹੇ ਸਨ ਇਕ ਦਿਨ ਭਾਈ ਸ਼ਿਵਰਾਮ ਜੀ ਦੇ ਮਨ ਵਿਚ ਆਇਆ ਜੇਕਰ ਕੋਈ ਮੇਰਾ ਚੰਗਾ ਕਰਮ ਹੋਵੇ...